lifting church      
 ਹੋਮ
 ਸੇਵਾਵਾਂ
 ਸਾਡੇ ਬਾਰੇ
ਪ੍ਰਾਰਥਨਾ ਦੁਆਰ
ਮਸੀਹੀ ਸਿੱਖਿਆ
 ਲਿੰਕ / ਕੜੀ
 ਇੰਗਲਸ਼
 ENGLISH

 

ਨਿਜ੍ਹੀ ਅਤੇ ਪਰਿਵਾਰ ਲਈ ਹਰ ਰੋਜ਼ ਦੀ ਅਰਾਧਨਾ
ਪਰਿਵਾਰ ਦੀ ਸੰਗਤ ਦੀ ਅਰਾਧਣਾ

ਲੀਡੱਰ: ਪਰਮੇਸ਼ਰ, ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਂ ਵਿਚ ।ਪਰਮੇਸ਼ਰ, ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਂ ਵਿਚ । ਆਮੀਨ
ਸਭ : ਆਮੀਨ
ਲੀਡੱਰ: (ਸਭ ਨਾਲ ਨਾਲ ਦੋਹਰਾਣ) :ਪ੍ਰਭੂ ਕ੍ਰਿਪਾ ਕਰ, ਮਸੀਹ ਕ੍ਰਿਪਾ ਕਰ, ਪ੍ਰਭੂ ਕ੍ਰਿਪਾ ਕਰ
ਇਕ ਜ਼ਬੂਰ/ ਭਜਨ ਲੀਡਰ ਪੜੇ ਜਾਂ ਪੂਰਾ ਪਰਿਵਾਰ ਪਿਛੇ ਪਿਛੇ ਬੋਲੇ ।
ਸਭ : ਪ੍ਰਤਾਪ ਅਤੇ ਮਹਿਮਾ ਪਿਤਾ, ਪੁਤਰ ਅਤੇ ਫਵਿੱਤਰ ਆਤਮਾ ਦਾ ਹੋਵੇ, ਜਿੱਦਾਂ ਆਰੰਭ ਵਿੱਚ ਸੀ, ਹੁਣ ਹੈ ਅਤੇ ਹਮੇਸ਼ਾ ਰਹੇਗਾ । ਆਮੀਨ
ਲੀਡੱਰ: ਬਾਈਬਲ ਦਾ ਪਾਠ ਪੜਿਆ ਜਾਵੇ ।
ਪਾਠ ਤੇ ਧਿਆਨ
ਸਭ : ਪ੍ਰਭੂ ਦੀ ਪ੍ਰਾਰਥਨਾ । ਆਮੀਨ
ਲੀਡੱਰ: ਪ੍ਰਭੂ ਦਾ ਧੰਨਵਾਦ ਹੋਵੇ
ਸਭ : ਪਰਮੇਸ਼ਰ ਦਾ ਧੰਨਵਾਦ ਹੋਵੇ । ਆਮੀਨ
ਲੀਡੱਰ: ਸ੍ਰਵਸ਼ਕਤੀਮਾਣ ਅਤੇ ਕ੍ਰਿਪਾਲੂ ਪਰਮੇਸ਼ਰ, ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਸਾਨੂੰ ਆਪਣਾ ਆਸ਼੍ਰਿਵਾਦ ਦੇਵੇ ਅਤੇ ਸਾਨੂੰ ਸੰਮਭਾਲੇ ਰੱਖੇ । ਆਮੀਨ
ਸਭ : ਆਮੀਨ

 

ਹਰ ਰੋਜ਼ ਦੀਆਂ ਪ੍‍ਾਰਥਨਾਵਾਂ

ਪਰਿਵਾਰ ਦਾ ਮੁਖੀਆ ਆਪਣੇ ਪਰਿਵਾਰ ਜਾਂ ਟਬਰ ਨੂੰ ਇਸ ਤਰ੍ਹਾਂ ਸਵੇਰ ਅਤੇ ਸ਼ਾਮ ਨੂੰ ਪ੍‍ਾਰਥਨਾ ਕਰਨ ਦੀ ਸਿਖਿਆ ਦੇਵੇ
ਸਵੇਰ ਦੀ ਪ੍‍ਾਰਥਨਾ
ਸਵੇਰ ਉਠਦੇ ਸਮੇਂ, ਪਵਿੱਤਰ ਸਲੀਬ ਦਾ ਚਿੰਨ੍ਹ (ਸੰਕੇਤ) ਬਣਾਕੇ ਇਹ ਕਹੇ :
ਪਰਮੇਸ਼ਰ ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਂ ਵਿਚ । ਆਮੀਨ
ਫਿਰ ਗੋਡਿਆ ਭਾਰ ਨਿਉਕੇ ਜਾਂ ਖੜ੍ਹੇ ਹੋ ਕੇ, ਰਸੂਲਾਂ ਦਾ ਅਕੀਦਾ ਅਤੇ ਪ੍‍ਭੂ ਦੀ ਪ੍‍ਾਰਥਨਾ ਬੋਲੇ ।
ਜੇ ਕਰ ਚਾਹੋ ਤਾਂ ਤੂਸੀਂ ਇਹ ਪ੍‍ਾਰਥਨਾ ਵੀ ਕਹਿ ਸਕਦੇ ਹੋ :
ਮੇਰੇ ਸੁਰਗੀਏ ਪਿਤਾ, ਮੈਂ ਤੇਰਾ ਧੰਨਵਾਦ ਕਰਦਾ ਹਾਂ, ਕਿ ਤੂੰ ਆਪਣੇ ਪਿਆਰੇ ਪੁੱਤਰ ਪ੍‍ਭੂ ਯਿਸੂ ਮਸੀਹ ਦੁਆਰਾ ਮੈਂਨੂੰ ਰਾਤ ਭਰ ਖਤਰੇ ਅਤੇ ਸੰਕਟ ਤੋਂ ਬੱਚਾ ਕੇ ਰਖਿੱਆ; ਅਤੇ ਮੈਂ ਇਹ ਪ੍‍ਾਰਥਨਾ ਕਰਦਾ ਹਾਂ ਕਿ ਤੂੰ ਮੈਂਨੂੰ ਅੱਜ ਦੇ ਸਾਰੇ ਪਾਪ ਅਤੇ ਬੂਰਾਈ ਤੋਂ ਬੱਚਾ ਕੇ ਰੱਖ, ਅਤੇ ਮੇਰਾ ਸਾਰਾ ਉਠਣਾ ਬੈਠਣਾ ਅਤੇ ਸਭ ਕੁਝ ਤੇਰੀ ਹਜ਼ੂਰੀ ਵਿਚ ਤੈਨੂੰ ਪਸੰਦ ਆਵੇ । ਕਿਉਂਕਿ ਮੈਂ ਆਪਣੇ ਆਪ ਨੂੰ ਤਨ ਮਨ ਅਤੇ ਧੰਨ ਤੇਰੇ ਹੱਥਾਂ ਵਿਚ ਸੌਂਪਦਾ ਹਾਂ । ਤੇਰੇ ਪਵਿੱਤਰ ਸਵਰਗ ਦੂਤ ਸ਼ਤਾਨ ਤੋਂ ਮੇਰੀ ਰੱਖਿਆ ਕਰਨ ਤਾਕਿ ਉਸਦਾ ਮੇਰੇ ਉਤੇ ਕੋਈ ਬੂਰਾ ਅਸੱਰ ਨਾ ਹੋਵੇ ।
ਫਿਰ ਤੂਸੀਂ ਆਪਣੇ ਕੰਮ ਕਾਰਜ ਨੂੰ ਪ੍‍ਭੂ ਦੀ ਮਹਿਮਾ ਅਤੇ ਪ੍‍ਸ਼ੰਸਾ ਕਰਦੇ ਅਤੇ ਭਜਨ ਗਾਂਦੇ ਜਾਓੁ

 

ਸ਼ਾਮ ਦੀ ਪ੍‍ਾਰਥਨਾ

ਸ਼ਾਮ ਨੂੰ ਸੋਣ ਤੋਂ ਪਹਿਲਾ, ਪਵਿੱਤਰ ਸਲੀਬ ਦਾ ਚਿੰਨ੍ਹ (ਸੰਕੇਤ) ਬਣਾਕੇ ਇਹ ਕਹੇ :
ਪਰਮੇਸ਼ਰ, ਪਿਤਾ, ਪੁੱਤਰ ਅਤੇ ਪਵਿੱਤਰ ਆਤਮਾ ਦੇ ਨਾਂ ਵਿਚ । ਆਮੀਨ
ਫਿਰ ਗੋਡਿਆ ਭਾਰ ਨਿਉਕੇ ਜਾਂ ਖੜ੍ਹੇ ਹੋ ਕੇ, ਰਸੂਲਾਂ ਦਾ ਅਕੀਦਾ ਅਤੇ ਪ੍‍ਭੂ ਦੀ ਪ੍‍ਾਰਥਨਾ ਬੋਲੇ ।
ਜੇ ਕਰ ਚਾਹੋ ਤਾਂ ਤੂਸੀਂ ਇਹ ਪ੍‍ਾਰਥਨਾ ਵੀ ਕਹਿ ਸਕਦੇ ਹੋ :
ਮੇਰੇ ਸੁਰਗੀਏ ਪਿਤਾ, ਮੈਂ ਤੇਰਾ ਧੰਨਵਾਦ ਕਰਦਾ ਹਾਂ, ਕਿ ਤੂੰ ਆਪਣੇ ਪਿਆਰੇ ਪੁੱਤਰ ਪ੍‍ਭੂ ਯਿਸੂ ਮਸੀਹ ਦੁਆਰਾ ਮੈਂਨੂੰ ਦਿੱਨ ਭਰ ਆਪਣੀ ਕਿਰਪਾ ਨਾਲ ਸੰਭਾਲਿਆ ਅਤੇ ਸੁਰਖਿਤ ਰਖਿੱਆ; ਅਤੇ ਮੈਂ ਇਹ ਪ੍‍ਾਰਥਨਾ ਕਰਦਾ ਹਾਂ ਕਿ ਤੂੰ ਮੈਂਨੂੰ ਅੱਜ ਦੇ ਮੇਰੇ ਸਾਰੇ ਪਾਪ ਅਤੇ ਬੂਰਾਈ ਨੂੰ ਮੂਆਫ਼ ਕਰ, ਅਤੇ ਰਾਤ ਭਰ ਮੇਰੀ ਰਖਵਾਲੀ ਕਰ ।ਕਿਉਂਕਿ ਮੈਂ ਆਪਣੇ ਆਪ ਨੂੰ ਤਨ ਮਨ ਅਤੇ ਧੰਨ ਤੇਰੇ ਹੱਥਾਂ ਵਿਚ ਸੌਂਪਦਾ ਹਾਂ । ਤੇਰੇ ਪਵਿੱਤਰ ਸਵਰਗ ਦੂਤ ਸ਼ਤਾਨ ਤੋਂ ਮੇਰੀ ਰੱਖਿਆ ਕਰਨ ਤਾਕਿ ਉਸਦਾ ਮੇਰੇ ਉਤੇ ਕੋਈ ਬੂਰਾ ਅਸੱਰ ਨਾ ਹੋਵੇ ।
ਫਿਰ ਧੰਨਵਾਦ ਕਰਦੇ ਰੋਏ ਸੌਂ ਜਾਵੋ ।

ਪਰਿਵਾਰ ਦਾ ਮੁਖੀਆ ਆਪਣੇ ਪਰਿਵਾਰ ਜਾਂ ਟਬਰ ਨੂੰ ਇਸ ਤਰ੍ਹਾਂ ਆਸੀਸ ਲੈਣ ਲਈ ਅਤੇ ਫਿਰ ਪ੍‍ਭੂ ਨੂੰ ਉਸ ਆਸੀਸ ਲਈ ਧੰਨਵਾਦ ਦੇਣਾ ਸਿਖਾਵੇ ।

ਆਸੀਸ ਲਈ ਬੇਨਤੀ

ਪਰਿਵਾਰ ਦੇ ਸਾਰੇ ਸੱਦਸ ਅਤੇ ਬੱਚੇ ਖਾਨੇ ਦੇ ਮੇਜ਼ ਤੇ ਇਕੱਠੇ ਹੋਣ ਅਤੇ ਆਪਣੇ ਹੱਥ ਜੋੜ ਕੇ ਇਹ ਕਹਿਣ:
ਸਭ ਪ੍‍ਾਣੀ ਆਸ ਭਰੀਆਂ ਨਜ਼ਰਾਂ ਨਾਲ ਉਸ ਵੱਲ ਤਕਦੇ ਹਨ, ਅਤੇ ਉਹ ਉਹਨਾਂ ਨੂੰ ਹਰ ਮੌਸਮ ਵਿਚ ਭੋਜਨ ਦਿੰਦਾ ਹੈ । ਉਹ ਉਹਨਾਂ ਨੂੰ ਲੋੜ ਅਨੁਸਾਰ ਦਿੰਦਾ ਹੈ, ਅਤੇ ਤ੍‍ਪਿਤ ਕਰਦਾ ਹੈ ।
(ਭਜਨ 145 : 15-16)
ਫਿਰ ਪ੍‍ਭੂ ਦੀ ਪ੍‍ਾਰਥਨਾ ਤੋਂ ਬਾਅਦ ਇਹ ਕਹਿਣ : ਪ੍‍ਭੂ ਪਰਮੇਸ਼ਰ, ਸਾਡੇ ਸੁਰਗੀਏ ਪਿਤਾ ਸਾਨੂੰ ਆਸੀਸ ਦੇ ਅਤੇ ਇਹ ਸਾਰਿਆਂ ਰੱਬੀ ਦਾਤਾਂ ਜੋ ਤੇਰੀ ਬੇਹੱਦ ਭਲਾਈ ਤੋਂ ਮਿਲਦਿਆਂ ਹੈ ਸਾਡੇ ਪ੍‍ਭੂ ਯਿਸੂ ਮਸੀਹ ਦੀ ਖਾਤਿੱਰ ਸਾਨੂੰ ਦੇ । ਆਮੀਨ ॥

ਧੰਨਵਾਦ ਦੀ ਪ੍‍ਾਰਥਨਾ

ਉਸੇ ਤਰ੍ਹਾਂ ਭੋਜਨ ਤੋਂ ਬਾਅਦ ਆਪਣੇ ਹੱਥ ਜੋੜ ਕੇ ਇਹ ਪ੍‍ਾਰਥਨਾ ਕਰੋ ।
ਪ੍‍ਭੂ ਭਲਾ ਹੈ, ਉਸ ਦਾ ਧੰਨਵਾਦ ਕਰੋ, ਉਸ ਦੀ ਦਇਆ ਸਦੀਪਕ ਹੈ ।
ਉਹ ਸਭ ਪ੍‍ਾਣੀਆਂ ਨੂੰ ਭੋਜਨ ਦਿੰਦਾ ਹੈ, ਉਸ ਦੀ ਦਇਆ ਸਦੀਪਕ ਹੈ । (ਭਜਨ 136: 1, 25)
ਪ੍‍ਭੂ ਦੀ ਪ੍‍ਾਰਥਨਾ ਤੋਂ ਬਾਅਦ ਇਹ ਕਿਹਾ ਜਾਵੇ:
ਪ੍‍ਭੂ ਪਰਮੇਸ਼ਰ, ਸਾਡੇ ਸੁਰਗੀਏ ਪਿਤਾ ਤੇਰਿਆਂ ਸਾਰੀਆਂ ਆਸੀਸਾ ਲਈ ਧੰਨਵਾਦ ਕਰਦੇ ਹੈ । ਇਹ ਧੰਨਵਾਦ ਤੇਰੇ ਪੁੱਤਰ ਪ੍‍ਭੂ ਯਿਸੂ ਮਸੀਹ ਦੇ ਨਾਮ ਵਿੱਚ ਜੋ ਤੇਰੇ ਅਤੇ ਪਵਿੱਤਰ ਆਤਮਾ ਦੇ ਨਾਲ ਸਦਾ ਰਾਜ ਕਰਦਾ ਹੈ, ਸਵੀਕਾਰ ਕਰ । ਆਮੀਨ ॥